Home / News / ਕਿਸਾਨ ਦੇ ਪੁੱਤ ਨੇ ਪੂਰੀ ਦੁਨੀਆ ਕਰਤੀ ਹੈਰਾਨ – ਮੋਬਾਇਲ ਨਾਲ ਗੱਡੀ ਚੱਲਦੀ

ਕਿਸਾਨ ਦੇ ਪੁੱਤ ਨੇ ਪੂਰੀ ਦੁਨੀਆ ਕਰਤੀ ਹੈਰਾਨ – ਮੋਬਾਇਲ ਨਾਲ ਗੱਡੀ ਚੱਲਦੀ

ਕਹਿੰਦੇ ਹਨ ਕਿ ਰੱਬ ਬੰਦੇ ਚ ਕੋਈ ਨਾ ਕੋਈ ਗੁਣ ਜਰੂਰ ਦਿੰਦਾ ਹੈ ਪਰ ਆਪਣੇ ਉਸ ਗੁਣ ਨੂੰ ਲੱਭ ਕੇ ਅੱਗੇ ਲਿਆਉਣਾ ਬੰਦੇ ਦੇ ਹੱਥ ਵਿੱਚ ਹੁੰਦਾ ਹੈ ਅਜਿਹੇ ਹੀ ਗੁਣ ਆਪਣੇ ਚ ਸਾਂਭੀ ਬੈਠਾ ਮੁਕਤਸਰ ਸਾਹਿਬ ਦੇ ਇੱਕ ਕਿਸਾਨ ਦੇ ਲੜਕਾ ਰਾਜਵਿੰਦਰ ਸਿੰਘ ਹੈ ਜਿਸ ਨੇ ਅਜਿਹੀਆ ਕਾਢਾ ਕੱਢੀਆ ਹਨ ਕਿ ਪਿੰਡ ਵਿੱਚ ਉਸ ਨੂੰ ਸਾਈਟਿਸਟ ਦੇ ਨਾਮ ਨਾਲ ਜਾਣਿਆ ਜਾਦਾ ਹੈ ਰਾਜਵਿੰਦਰ ਸਿੰਘ ਦੀ ਨਵੀ ਕਾਢ ਇਹ ਹੈ ਕਿ ਜੇਕਰ ਕੋਈ ਚੋਰ ਤੁਹਾਡੀ ਗੱਡੀ ਨੂੰ ਚੋਰੀ ਕਰਨ ਦੀ ਨੀਅਤ ਨਾਲ ਆਉਦਾ ਹੈ ਤਾ ਉਸ ਦੀ ਸੂਚਨਾ ਤੁਹਾਨੂੰ ਤੁਹਾਡੇ ਫੋਨ ਤੇ ਕਾਲ ਰਾਹੀ ਮਿਲ ਜਾਵੇਗੀ ਇਸੇ ਤਰਾ ਜੇਕਰ ਕੋਈ ਅਵਾਰਾ ਪਸ਼ੂ ਤੁਹਾਡੇ ਖੇਤਾ ਵਿੱਚ ਵੜਦਾ ਹੈ

ਤਾ ਉਸ ਦੀ ਸੂਚਨਾ ਵੀ ਫੋਨ ਕਾਲ ਰਾਹੀ ਤੁਹਾਨੂੰ ਮਿਲ ਜਾਵੇਗੀ ਇਸ ਦੌਰਾਨ ਗੱਲਬਾਤ ਕਰਦਿਆ ਹੋਇਆ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਹਰ ਵੇਲੇ ਇਹੀ ਕੋਸ਼ਿਸ਼ ਰਹਿੰਦੀ ਹੈ ਕੋਈ ਨਵੀ ਹੀ ਕਾਢ ਕੱਢੀ ਜਾਵੇ ਜਿਸ ਦੀ ਕਿ ਆਮਤੌਰ ਤੇ ਲੋਕਾ ਨੂੰ ਜਰੂਰਤ ਪੈਦੀ ਹੋਵੇ ਉਹਨਾ ਦੱਸਿਆ ਕਿ ਉਹ ਬਚਪਨ ਤੋ ਹੀ ਹਰ ਚੀਜ ਦੀ ਨੂੰ ਚੰਗੀ ਤਰਾ ਦੇਖਣ ਅਤੇ ਉਸ ਸਬੰਧੀ ਜਾਣਕਾਰੀ ਰੱਖਣ ਵਿੱਚ ਰੁਚੀ ਰੱਖਦੇ ਸਨ ਉਹਨਾ ਦੱਸਿਆ ਕਿ ਸਭ ਤੋ ਪਹਿਲਾ ਉਹਨਾ ਨੇ 2010 ਵਿੱਚ ਮੋਬਾਇਲ ਨਾਲ ਖੇਤਾ ਵਾਲੀ ਮੋਟਰ ਚਲਾਉਣ ਦੀ ਕਾਢ ਕੱਢੀ ਸੀ ਅਤੇ ਫਿਰ ਮੋਟਰਾ ਵਾਲੀ ਲਾਈਟ ਦੇ ਆਉਣ ਤੇ ਜਾਣ

ਸਬੰਧੀ ਜਾਣਕਾਰੀ ਫੋਨ ਤੇ ਆਉਣ ਸਬੰਧੀ ਤਕਨੀਕ ਲਿਆਦੀ ਅਤੇ ਉਸ ਤੋ ਬਾਅਦ ਘਰਾ ਵਿੱਚ ਚੋਰੀ ਹੋਣ ਲੱਗਿਆ ਖਬਰ ਘਰਦਿਆ ਤੱਕ ਪਜਾਉਣ ਦਾ ਪ੍ਰੋਜੈਕਟ ਬਣਾਇਆ ਸੀ ਅਤੇ ਹੁਣ ਗੱਡੀ ਚੋਰੀ ਹੋਣ ਅਤੇ ਖੇਤਾ ਚ ਅਵਾਰਾ ਪਸ਼ੂ ਵੜ ਜਾਣ ਸਬੰਧੀ ਸੂਚਨਾ ਮਿਲ ਜਾਣ ਦਾ ਪ੍ਰੋਜੈੱਕਟ ਬਣਾਇਆ ਹੈ ਉਹਨਾ ਦੱਸਿਆ ਕਿ ਉਹਨਾ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਜਿਸ ਦੇ ਨਾਲ ਨਾਲ ਉਹ ਆਪਣਾ ਨਵੀਆ ਖੋਜਾ ਕੱਢਣ ਦਾ ਸ਼ੌਕ ਵੀ ਪੂਰਾ ਕਰਦੇ ਹਨ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …