Home / News / ਕੈਨੇਡਾ ਜਾਣ ਲਈ ਫਿਰ ਬਣੀ ਰਿਸ਼ਤਿਆਂ ਦੀ ਪੌੜੀ , ਹੋਇਆ ਵੱਡਾ ਧੋਖਾ

ਕੈਨੇਡਾ ਜਾਣ ਲਈ ਫਿਰ ਬਣੀ ਰਿਸ਼ਤਿਆਂ ਦੀ ਪੌੜੀ , ਹੋਇਆ ਵੱਡਾ ਧੋਖਾ

ਅੱਠ ਘੰਟਿਆਂ ਦਾ ਸਫ਼ਰ ਮੁੱਕਿਆ ਅਸੀਂ ਦਿੱਲੀ ਹਵਾਈ ਅੱਡੇ ਤੇ ਪਹੁੰਚ ਗਏ,ਭਿੱਜੀਆਂ ਹੋਈਆਂ ਅੱਖਾਂ ਨਾਲ਼ ਨਾ ਚਾਹੁੰਦੇ ਹੋਏ ਵੀ ਕਦਮ ਉਸ ਸੁਣੀ ਹੋਈ ਨਿਰਮੋਹੀ ਧਰਤੀ ਵੱਲ ਜਾਣ ਲਈ ਵਧਣ ਲੱਗੇ,ਕਹਿੰਦੇ ਉਸ ਧਰਤੀ ਤੇ ਆਪਣਿਆਂ ਵਿੱਚ ਮੋਹ ਨਹੀਂ ਹੁੰਦਾ,ਬਸ ਦਿਨ ਰਾਤ ਕੰਮ ਪੈਸਾ ਜ਼ਿੰਦਗ਼ੀ ਦੀ ਭੱਜ ਨੱਠ,ਕੋਈ ਮਰਿਆ ਕੋਈ ਜੰਮਿਆ ਬਸ ਟੈਲੀਫੋਨਾਂ ਦੀਆਂ ਤਾਰਾਂ ਵਿੱਚ ਅਹਿਸਾਸ ਪੁੱਜਦੇ ਹੁੰਦੇ ਨੇ,ਹਫ਼ਤੇ ਬਾਅਦ ਇੱਕ ਦੂਜੇ ਦਾ ਮੂੰਹ ਦੇਖਣਾ ਮਿਲ਼ਦਾ,ਜ਼ਿੰਦਗੀ ਦੀ ਚਕਾ ਚੌਂਧ ਵਿੱਚ ਚੁੰਧਿਆਈਆਂ ਅੱਖੀਆਂ,ਬੱਸ ਇਨਸਾਨ ਇੱਕ ਮਸ਼ੀਨ ਬਣਿਆ ਹੋਇਆ ਉਸ ਧਰਤੀ ਦਾ,ਫਲਾਈਟ ਲੇਟ ਸੀ ਥੋੜੀ ਅਸੀਂ ਸ਼ਾਇਦ ਪਹਿਲਾਂ ਪਹੁੰਚ ਗਏ ਸੀ ਔਰ ਫਲਾਈਟ ਦਾ TIME ਸਵੇਰੇ ਛੇ ਵਜੇ ਦਾ ਸੀ ਅਸੀਂ ਦੁਪਹਿਰੇ ਹੀ ਘਰੋਂ ਚੱਲ ਪਏ ਸੀ,ਉਪਰੋਂ ਫਲਾਈਟ ਦੀ ਦੇਰੀ,ਬੋਰਡਿੰਗ ਹੋਈ ਮੇਰਾ ਸਮਾਨ ਜਮਾਂ ਹੋ ਗਿਆ,ਵੇਟਿੰਗ ਏਰੀਏ ਵਿੱਚ ਮੇਰੇ ਸਣੇ ਬਹੁਤ ਸਾਰੀ ਦੁਨੀਆਂ ਸੀ ਜਿਹੜੀ ਉਸ ਨਿਰਮੋਹੀ ਧਰਤੀ ਤੇ ਜਾ ਰਹੀ ਸੀ,

ਸ਼ਾਇਦ ਕੋਈ ਮੇਰੇ ਵਾਂਗ ਪਹਿਲੀ ਵਾਰੀ ਔਰ ਕੋਈ ਵਤਨ ਨੂੰ ਗੇੜਾ ਮਾਰ ਫ਼ੇਰ ਉਸੇ ਧਰਤੀ ਤੇ ਵਾਪਿਸ ਜਾ ਰਿਹਾ ਸੀ,ਅਨਾਊਂਸਮੈਂਟ ਹੋਈ ਕਤਾਰਾਂ ਬਣ ਗਈਆਂ,ਇੱਕ ਇੱਕ ਕਰਕੇ ਸਾਰੇ ਜਹਾਜ ਅੰਦਰ ਜਾਣ ਲੱਗੇ,ਮੈਨੂੰ ਜਹਾਜ਼ ਦੀ ਖਿੜਕੀ ਵੱਲ ਸ਼ੀਟ ਮਿਲ਼ੀ,ਜਹਾਜ਼ ਦਾ ਅਮਲਾ ਸੁਰੱਖਿਆ ਜਾਣਕਾਰੀ ਦੇਣ ਲੱਗਿਆ,ਸਮਾਂ ਹੋਇਆ ਜਹਾਜ਼ ਨੇ ਉਡਾਣ ਭਰ ਲਈ,ਮੈਂ ਸੋਚਾਂ ਵਿੱਚ ਗਵਾਚੀ ਕਦ ਉੱਚੇ ਬੱਦਲਾਂ ਤੋਂ ਵੀ ਉੱਪਰ ਪਹੁੰਚ ਗਈ,ਪਹਿਲੀ ਵਾਰ ਇਹਨਾਂ ਬੱਦਲਾਂ ਦੇ ਪਾਰ ਦੇਖ਼ ਰਹੀ ਸੀ ਜ਼ਮੀਨ ਤੋਂ ਦੇਖਣ ਤੇ ਲੱਗਦਾ ਸੀ ਇਹਨਾਂ ਬੱਦਲਾਂ ਤੋਂ ਪਾਰ ਵੀ ਦੁਨੀਆਂ ਹੋਏਗੀ,ਪਰ ਅੱਜ ਅਸਲੀਅਤ ਦੇਖੀ,ਬੱਦਲਾਂ ਤੋਂ ਉੱਪਰ ਵੀ ਨੀਲਾ ਅੰਬਰ ਹੀ ਸੀ ਜਿਸਦਾ ਕੋਈ ਅੰਤ ਨਹੀਂ ਕੋਈ ਕਿਨਾਰਾ ਨਹੀਂ ਸੀ,ਦੇਖਦੀ ਦੇਖਦੀ ਦੀ ਅੱਖ ਲੱਗ ਗਈ,ਕਿੰਨੇ ਘੰਟਿਆਂ ਦਾ ਸਫ਼ਰ ਤਹਿ ਕਰਨਾ ਸੀ,ਇੱਕ ਵਿਚਾਲੇ ਸਟੇਅ ਵੀ ਸੀ ਉਸਦੇ ਬਾਅਦ ਫ਼ੇਰ ਉਡਾਨ,
ਆਖ਼ਿਰ ਮੈਂ ਆਪਣੀ ਧਰਤੀ ਤੋਂ ਉਸ ਧਰਤੀ ਤੇ ਕਦਮ ਰੱਖਿਆ,ਹਵਾਈ ਅੱਡੇ ਤੋਂ ਬਾਹਰ ਰਾਜਨ ਮੈਨੂੰ ਲੈਣ ਆਇਆ ਸੀ,ਗੱਡੀ ਵਿੱਚ ਬੈਠ ਅਸੀਂ ਉਥੋਂ ਚੱਲ ਪਏ,
ਕੀ ਦੇਖਦੀ ਹਾਂ,ਹਰ ਪਾਸੇ ਛੋਟੀਆਂ ਵੱਡੀਆਂ ਇਮਾਰਤਾਂ,ਸਫ਼ਾਈ,ਹਰਿਆਵਲ,ਸਾਰੇ ਆਪੋ ਆਪਣੇ ਰਸਤੇ ਜਾ ਰਹੇ ਨੇ ਕੋਈ ਸ਼ੋਰ ਗੁੱਲ ਨਹੀਂ,ਇੰਨਾ ਸੋਹਣਾ ਦੇਸ਼ ਕੇ ਇੱਕੋ ਨਜ਼ਰ ਮਨ ਨੂੰ ਮੋਹ ਜਿਹਾ ਗਿਆ,ਸੋਚਣ ਲੱਗੀ ਇੰਨੇ ਸੋਹਣੇ ਦੇਸ਼ ਦੀ ਧਰਤੀ ਨਿਰਮੋਹੀ ਕਿਵੇਂ ਹੋ ਸੱਕਦੀ ਏ,

ਰਸਤੇ ਵਿੱਚ ਕੁਝ ਖਾਧਾ ਪੀਤਾ ਉੱਥੇ ਉਸਨੇ ਮੇਰੀ ਘਰ ਗੱਲ ਕਰਵਾਈ ਜ਼ਿਆਦਾ ਦੇਰ ਤੇ ਨਹੀਂ ਬੱਸ ਇੰਨਾ ਦੱਸਣ ਲਈ ਕੇ ਪਹੁੰਚ ਗਈ ਹਾਂ,ਉਸਦੇ ਬਾਅਦ ਸਿੱਧਾ ਘਰ ਪਹੁੰਚੇ,ਇੱਕ ਬੇਸਮੈਂਟ ਟਾਈਪ ਘਰ,ਦੋ ਛੋਟੇ ਕਮਰੇ ਇੱਕ ਹਾਲ,ਬਾਥਰੂਮ,ਇੱਕ ਕਿਚਨ,ਆਲੇ ਦਵਾਲੇ ਖਿੱਲਰਿਆ ਹੋਇਆ ਸਮਾਨ,ਮੇਰਾ ਸਮਾਨ ਰੱਖਵਾ ਮੈਨੂੰ ਬੈੱਡਰੂਮ ਦਿਖਾਇਆ,ਮੈਂ ਥੱਕੀ ਹੋਈ ਸੀ ਬੈੱਡ ਤੇ ਜਾਕੇ ਲੇਟ ਗਈ,ਲੇਟਦੇ ਸਾਰ ਮੈਨੂੰ ਨੀਂਦ ਨੇ ਆਣ ਘੇਰਿਆ,ਕਦ ਰਾਤ ਕਦ ਦਿਨ ਚੜ੍ਹਿਆ ਮੈਨੂੰ ਨਹੀਂ ਪਤਾ,ਜਦੋਂ ਅੱਖ ਖੁੱਲ੍ਹੀ ਘਰ ਵਿੱਚ ਸੁੰਨਮਸਾਨ ਸੀ,ਬੈੱਡ ਦੇ ਨਾਲ ਪਏ ਟੇਬਲ ਤੇ ਇੱਕ ਕਾਗ਼ਜ਼ ਤੇ ਲਿਖਿਆ ਸੀ ਮੈਂ ਕੰਮ ਤੇ ਜਾ ਰਿਹਾਂ,ਰਸੋਈ ਵਿੱਚ ਖਾਣ ਪੀਣ ਦਾ ਸਮਾਨ ਪਿਆ ਏ ਬਣਾ ਕੇ ਖਾ ਲੈਣਾ

ਮੇਰਾ ਗੱਚ ਭਰ ਆਇਆ ਇੱਕ ਦਿਨ ਹੋਇਆ ਆਈ ਨੂੰ ਔਰ ਇੰਨਾ ਵੀ ਨਹੀਂ ਸੋਚਿਆ ਕੇ ਇੱਕਲੀ ਕਿਵੇਂ ਰਹੇਗੀ ਕੀ ਕਰੇਗੀ,ਪਰ ਕੀ ਕਰਦੀ ਉੱਠੀ ਉੱਠਕੇ ਫ਼ਰੈਸ਼ ਹੋਈ,ਰਸੋਈ ਵਿੱਚ ਗਈ ਚਾਹ ਦਾ ਸਮਾਨ ਲੱਭਿਆ,ਫਰਿੱਜ ਵਿੱਚ ਬ੍ਰੈੱਡ ਔਰ ਜੈਮ ਸੀ ਦੋ ਬ੍ਰੈੱਡ ਲਏ ਜੈਮ ਲਗਾਇਆ,ਹਾਲ ਵਿੱਚ ਲੱਗੇ ਹੋਏ ਖਾਣੇ ਦੇ ਟੇਬਲ ਤੇ ਆ ਗਈ,ਮੇਰਾ ਦਿਲ ਕਰ ਰਿਹਾ ਸੀ ਘਰ ਗੱਲ ਕਰਨੇ ਨੂੰ ਪਰ ਮੇਰੇ ਕੋਲ਼ ਏਥੋਂ ਦਾ SIM ਨਹੀਂ ਸੀ ਕਿੱਥੋਂ ਕਰਦੀ,Wifi ਰੂਟਰ ਲੱਗਿਆ ਹੋਇਆ ਸੀ ਪਰ ਪਾਸਵਰਡ ਨਹੀਂ ਪਤਾ ਸੀ,ਇੱਕਲੀ ਕੀ ਕਰਦੀ ਕੁਝ ਸਮਝ ਨਹੀਂ ਆ ਰਿਹਾ ਸੀ,ਫ਼ਿਰ ਆਣਕੇ ਬੈੱਡ ਤੇ ਢੇਰੀ ਹੋ ਗਈ ਮੈਂ,

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …